ਜੇ ਕਰ ਸ਼ਬਦ ਦੇ ਆਖਰੀ ਅੱਖਰ ਨੂੰ ਕੰਨਾ ਲੱਗਾ ਹੈ ਅਤੇ ਉਹ ਬਹੁ ਵਚਨ ਹੈ ਤਾਂ ਉਚਾਰਨ ਬਿੰਦੇ ਸਾਹਿਤ ਹੋਵੇਗਾ – ਭੁਖਿਆ – ਭੁੱਖਿਆਂ ਪੁਰੀਆ – ਪੁਰੀਆਂ ਕੀਟਾ – ਕੀਟਾਂ ਚੋਟਾ- ਚੋਟਾਂ ਪਾਪਾ – ਪਾਪਾਂ ਅਖਰਾ – ਅੱਖਰਾਂ ਕਾਦੀਆ- ਕਾਦੀਆਂ ਰਾਗਾ – ਰਾਗਾਂ ਗੁਰਸਿਖਾ-ਗੁਰਸਿੱਖਾਂ ਬਗਾ- ਬੱਗਾਂ ਸੰਤਾ – ਸੰਤਾਂ ਭਗਤਾ- ਭਗਤਾਂ ਚਗਿਆਈਆ-ਚੰਗਿਆਈਆਂ ਬੁਰਿਆਈਆ- ਬੁਰਿਆਈਆਂ ਵਡਿਆਈਆ-ਵਡਿਆਈਆਂ ਕੇਤੀਆ – ਕੇਤੀਆਂ ਪਡਿਤਾ – ਪਡਿਤਾਂ ਦੇਖਾ – ਦੇਖਾਂ( ਵਰਤਮਾਨ ਕਾਲ) ਜੇ ਸੰਬੋਧਨ ਰੂਪ ਹੋਵੇ ਫਿਰ ਬਿੰਦੇ ਰਹਿਤ ਉਚਾਰਨ ਹੋਵੇਗਾ – ਮੇਰੇ ਸਤਿਗੁਰਾ। ਮੇਰੇ ਸਾਹਿਬਾ। ਪੂਤਾ। ( ਹੇ ਪੁੱਤਰ) ਲੋਕਾ। ( ਹੇ ਲੋਕੋ) ਨਾਨਕਾ। ( ਹੇ ਨਾਨਕ) ਮੇਰੇ ਗੋਵਿੰਦਾ। ਮੇਰੇ ਪ੍ਰੀਤਮਾ। ਸੇਖਾ। ( ਹੇ ਸ਼ੇਖਾ) ਦੇਖਾ। ( ਭੂਤ ਕਾਲ) ਪੰਡਤਾ। ( ਹੇ ਪੰਡਤ) ਭੁੱਲ ਚੁੱਕ ਲਈ ਮੁਆਫ਼ੀ