ਘ, ਝ, ਢ, ਧ, ਭ ਅੱਖਰ
ਇਹ ਪੰਜੇ ਅੱਖਰਾਂ ਤੋਂ ਪਹਿਲਾਂ ਅਗਰ ਕੋਈ ਹੋਰ ਅੱਖਰ ਆ ਜਾਂਦਾ ਹੈ ਤਾਂ ਇਹ ਅਪਣੇ ਤੋਂ ਪਹਿਲੇ ਅੱਖਰ ਦੀ ਅਵਾਜ਼ ਅਪਣਾ ਲੈਂਦੇ ਹਨ। ਜਿਵੇਂ – ਅਘ, ਜੰਝ, ਕੱਢ, ਦੁੱਧ, ਲੱਭ ਆਦਿ।
ਜਦੋ ਇਨ੍ਹਾਂ ਅੱਖਰਾਂ ਦੇ ਅੱਗੇ ਕੋਈ ਅਗੇਤਰ ਆ ਜਾਏ ਤਾਂ ਇਹ ਅਪਣੀ ਅਵਾਜ ਨਹੀ ਬਦਲਦੇ। ਜਿਵੇਂ- ਅਘੜ, ਅਝੂਝ, ਅਢਾਹ, ਅਧਰਮ, ਅਭੁੱਲ ਆਦਿ।
ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ
‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦)
ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ।
‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬)
ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ।
‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩)
‘ਸੰਨਿ’ ਸ਼ਬਦ ਦੇ ‘ਸ’ ਉਪਰ ਅੱਧਕ ਉਚਾਰਨ ਹੋਵੇਗੀ।
‘‘ਸੋ ਨਰੁ ਜੰਮੈ ਨਾ ਮਰੈ, ਨਾ ਆਵੈ ਨਾ ਜਾਇ॥’’ (ਪੰਨਾ ੧੯)
‘ਜੰਮੈ’ ਸ਼ਬਦ ਭੀ ‘ਜੱਮੈ’ ਵਾਂਙ ਪੜ੍ਹਿਆ ਜਾਵੇਗਾ।
‘‘ਝਰਹਿ ਕਸੰਮਲ ਪਾਪ ਤੇਰੇ ਮਨੂਆ॥’’ (ਪੰਨਾ ੨੫੫)
‘ਕਸੰਮਲ’ ਸ਼ਬਦ ਦਾ ਉਚਾਰਨ ‘ਕਸੱਮਲ’ ਵਾਂਙ।
‘‘ਨਾਨਕ! ਸੇਈ ਤੰਨ ਫੁਟੰਨਿ, ਜਿਨਾ ਸਾਂਈ ਵਿਸਰੈ॥’’ (ਪੰਨਾ ੩੨੩)
ਇਸ ਪੰਗਤੀ ਵਿਚ ਲਫਜ਼ ‘ਤਨ’ ਦੋ ਮਾਤ੍ਰੀਆ ਲਫਜ਼ ਸੀ, ਤਿੰਨ ਮਾਤ੍ਰੀਆ ਬਨਾਉਣ ਲਈ ਉਕਤ ਲਫਜ਼ ਉਪਰ ਟਿੱਪੀ ਵਰਤੀ ਗਈ ਹੈ।
‘‘ਚਬਣ ਚਲਣ ਰਤੰਨ, ਸੇ ਸੁਣੀਅਰ ਬਹਿ ਗਏ॥’’ (ਪੰਨਾ ੧੩੮੧)
ਰਤੰਨ– ਤਿੰਨ ਮਾਤ੍ਰੀਆ ਤੋਂ ਚਾਰ ਮਾਤ੍ਰੀਆ ਬਨਾਇਆ ਗਿਆ ਹੈ।
ਮਾਤਿ੍ਰਕ ਛੰਦ ਅਨੁਸਾਰ ਜਿੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਨਾਲ ਮਾਤ੍ਰਾ ਵਿਚ ਨਾ ਵਾਧਾ ਹੁੰਦਾ ਹੋਵੇ, ਉੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਵਿੱਚ ਕੋਈ ਹਰਜ ਨਹੀਂ। ਪਰ ਜਿੱਥੇ ਮਾਤ੍ਰਾ ਦੀ ਗਿਣਤੀ ਵਧ ਜਾਏ ਉੱਥੇ ‘ਟਿੱਪੀ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਜਿਵੇਂ ਕਿ
‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ॥’’ (ਪੰਨਾ ੧੦)
ਉਪਰੋਕਤ ਪੰਗਤੀ ਵਿੱਚ ਲਫਜ਼ ‘ਅਗਮਾ, ਅਗਮ’ ਉਪਰ ਟਿੱਪੀ ਦਾ ਪ੍ਰਯੋਗ ਨਹੀਂ ਹੋ ਸਕਦਾ ਕਿਉਂਕਿ ਮਾਤ੍ਰਾ ਵਧ ਰਹੀ ਹੈ ਇਸ ਕਰਕੇ ਉਕਤ ਲਫਜ਼ਾਂ ਨੂੰ ਕੇਵਲ ‘ਅ’ ਅਗੇਤਰ ਕਰਕੇ ‘ਅ-ਗਮਾ’ ਅਤੇ ‘ਅ-ਗਮ’ ਉਚਾਰਨ ਕਰਨਾ ਚਾਹੀਦਾ ਹੈ। ਜੋ ਸੱਜਨ ਇੱਥੇ ‘ਟਿਪੀ’ ਦਾ ਪ੍ਰਯੋਗ ਕਰਦੇ ਹਨ, ਉਹਨਾ ਨੂੰ ਉਪਰੋਕਤ ਕਾਵਿਕ ਨਿਯਮ ਸਮਝਣੇ ਚਾਹੀਦੇ ਹਨ।
ਜਿੱਥੇ ਅੱਖਰ ਙ, ਞ, ਣ, ਨ ਅਤੇ ਮ’ ਪਛੇਤਰ ਰੂਪ ਵਿੱਚ ਆਉਣ ਤਾਂ ਟਿੱਪੀ ਅੱਧਕ ਵਿੱਚ ਨਹੀ ਬਦਲਦੀ।
ਫੁਟੰਨਿ – ਅਸਲ ਲਫਜ਼ ਫੁਟਨਾ ਹੈ। ਇੱਥੇ ਨਿ ਪਛੇਤਰ ਦੇ ਤੌਰ ਤੇ ਵਰਤਿਆ ਗਿਆ ਹੈ ਸੋ ਇਸ ਨੂੰ ਫਟੱਨ ਨਹੀ ਪੜਨਾ। ਇਹ। ਇਸ ਨੂੰ ਫੁਟੰ-ਨਿ ਪੜਨਾ ਹੈ।
ਨਿਵੰਨਿ – ਅਸਲ ਲਫਜ਼ ਹੈ ਨਿਵਣਾ। ਸੋ ਨਿ ਪਛੇਤਰ ਹੈ।
ਭਾਵੰਨਿ, ਕਰੰਨਿ, ਰੋਵੰਨਿ, ਮਾਣੰਨਿ, ਮਥੰਨਿ ਆਦਿ
ਇਕ ਵਾਰੀ ਭਗਤ ਨਾਮ ਦੇਵ ਜੀ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪ੍ਰੇਮੀ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਦੁਬਾਰਾ ਪਹਿਲਾਂ ਤੋਂ ਵੀ ਸੁੰਦਰ ਬਣਾ ਦਿੱਤਾ। ਇਹ ਕੁਦਰਤੀ ਗੱਲ ਹੈ ਜੋ ਕੰਮ ਪ੍ਰੇਮ ਅਤੇ ਸ਼ਰਧਾ ਨਾਲ ਹੋਏਗਾ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਹੋਏ ਗਾ। ਨਾਮਦੇਵ ਜੀ ਦੀ ਗੁਆਂਢਣ ਨੇ ਜਦ ਇਹ ਘਰ ਦੇਖਿਆ ਤਾਂ ਉਸ ਦੇ ਮਨ ਵਿਚ ਭੀ ਰੀਝ ਆਈ।ਉਸ ਨੇ ਕਿਹਾ ਮੈਨੂੰ ਵੀ ਕਾਰੀਗਰ ਦਾ ਪਤਾ ਲੈ ਕਿ ਦਿਉ। ਮੈਂ ਵੀ ਉਸੇ ਕਾਰੀਗਰ ਤੋਂ ਅਪਣਾ ਕੋਠਾ ਬਣਵਾਉਣਾ ਚਾਹੁੰਦੀ ਹਾਂ । ਸੋ ਉਸ ਨੇ ਨਾਮ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਦੁਗਣੀ ਮਜੂਰੀ ਦਿਆਗੀ ਤੁਸੀ ਬਸ ਮੈਨੂੰ ਉਸ ਕਾਰੀਗਰ ਦਾ ਪਤਾ ਦੱਸ ਦਿਉ । ਨਾਮ ਦੇਵ ਜੀ ਨੇ ਕਿਹਾ ਕਿ ਭੈਣੇ ਜੇ ਤੂੰ ਮੇਰੇ ਕਾਰੀਗਰ ਤੋਂ ਛੰਨ ਪਵਾਉਣੀ ਹੈ ਉਹ ਤਾਂ ਸਿਰਫ ਪ੍ਰੀਤ ਦੀ ਮਜੂਰੀ ਮੰਗਦਾ ਹੈ। ਜੋ ਇੱਕ ਪ੍ਰਭੂ ਤੋਂ ਬਿਨ੍ਹਾਂ ਕਿਸੇ ਲੋਕਾਚਾਰੀ ਅਤੇ ਅਪਣੇ ਕੁਟੰਬ ਦੀ ਪ੍ਰਵਾਹ ਨਹੀਂ ਕਰਦਾ ਉਸ ਦਾ ਘਰ ਬਣਾਉਣ ਲਈ ਉਹ ਖੁਦ ਹੀ ਆ ਜਾਂਦਾ ਹੈ। ਇਸ ਤਰ੍ਹਾਂ ਦੇ ਕਾਰੀਗਰ ਬਾਰੇ ਕੋਈ ਵਰਨਣ ਨਹੀਂ ਕੀਤਾ ਜਾ ਸਕਦਾ ਜੋ ਹਰੇਕ ਦੇ ਅੰਦਰ ਅਤੇ ਹਰ ਥਾਂ ਵੱਸਦਾ ਹੈ। ਉਸ ਕਾਰੀਗਰ ਬਾਰੇ ਬਿਆਨ ਕਰਨਾ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਗੂੰਗਾ ਵਿਅਕਤੀ ਅਗਰ ਅੰਮ੍ਰਿਤ ਦਾ ਸੁਆਦ ਚੱਖ ਲਏ ਤਾਂ ਉਹ ਕਿਸੇ ਦੇ ਪੁੱਛਣ ਤੇ ਦੱਸ ਨਹੀਂ ਸਕਦਾ। ਹਾਂ ਭੈਣੇ ਕੁਝ ਕੁ ਗੁਣ ਉਸ ਕਾਰੀਗਰ ਦੇ ਸੁਣ ਲੈ। ਇਹ ਉਹੀ ਕਾਰੀਗਰ (ਪ੍ਰਭੂ) ਹੈ ਜਿਸ ਨੇ ਧ੍ਰੂ ਨੂੰ ਉੱਚ ਪਦਵੀ ਦਿੱਤੀ, ਸਮੁੰਦਰ ਤੇ ਪੁਲ ਬੰਨ ਦਿੱਤਾ, ਲੰਕਾ ਤੋਂ ਸੀਤਾ ਮੋੜ ਲਿਆਂਦੀ। ਭਭੀਖਣ ਨੂੰ ਲੰਕਾ ਦਾ ਰਾਜ ਬਖਸ਼ ਦਿੱਤਾ।
ਘਰੁ ੪ ਸੋਰਠਿ ॥ ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ {ਪੰਨਾ 657}.
ਸ਼ਬਦਾਂ ਅਰਥਾਂ ਦਾ ਮੇਲ ਕਰਾਓ
ਪੜੋਸਣਿ —————— ਕਾਰੀਗਰ
ਛਾਨਿ ——————— ਵਰਨਣ (explain)
ਮਜੂਰੀ ——————— ਗੁਆਂਢਣ
ਬੇਢੀ ———————- ਝੁੱਗੀ (cottage)
ਬਰਨਿ ——————— ਮਜਦੂਰੀ (wages)
ਜਲਧਿ ——————— ਸਮੁੰਦਰ
ਪ੍ਰਸ਼ਨ ੧. ਭਗਤ ਨਾਮ ਦੇਵ ਦੀ ਛੰਨ ਕਿਸ ਨੇ ਬਣਾਈ ਸੀ?
ਪ੍ਰਸ਼ਨ ੨. ਭਗਤ ਜੀ ਦੀ ਗੁਆਢਣ ਅਪਣਾ ਘਰ ਕਿਸ ਤੋਂ ਅਤੇ ਕਿਉਂ ਬਣਵਾਉਣਾ ਚਾਹੁੰਦੀ ਸੀ?
ਪ੍ਰਸ਼ਨ ੩. ਭਗਤ ਨਾਮ ਦੇਵ ਜੀ ਨੇ ਗੁਆਂਢਣ ਨੂੰ ਬੇਢੀ ਦੀ ਕੀ ਮਜ਼ਦੂਰੀ ਦੱਸੀ ਸੀ?
ਪ੍ਰਸ਼ਨ ੪. ਭਗਤ ਜੀ ਦਾ ਬੇਢੀ ਕਿਸ ਦਾ ਘਰ ਬਣਾਉਂਦਾ ਹੈ?
ਪ੍ਰਸ਼ਨ ੫. ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਭਗਤ ਜੀ ਦੀ ———- ਦੇ ਮਨ ਵਿਚ ਭੀ ਰੀਝ ਆਈ ਕਿ ਮੈਂ ਵੀ ਉਸੇ ਕਾਰੀਗਰ ਤੋਂ ਅਪਣਾ ———-ਬਣਵਾਵਾਂ।
ਅ. ਉਸ ਨੇ ਨਾਮ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ——— ਮਜੂਰੀ ਦਿਆਗੀ।
ੲ. ਗੁੰਗਾ ਵਿਅਕਤੀ ਅਗਰ ——- ਦਾ ਸੁਆਦ ਚੱਖ ਲਏ ਤਾਂ ਉਹ ਕਿਸੇ ਦੇ ਪੁੱਛਣ ਤੇ ———- ਨਹੀਂ ਸਕਦਾ।
ਸ. ਇਹ ਉਹੀ———— ਹੈ ਜਿਸ ਨੇ ਧ੍ਰੂ ਨੂੰ ਉੱਚ ਪਦਵੀ ਦਿੱਤੀ, ਸਮੁੰਦਰ ਤੇ ———— ਬੰਨ ਦਿੱਤਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਭਗਤ ਤ੍ਰਿਲੋਚਨ ਜੀ ਨੂੰ ਜਦ ਪਤਾ ਲੱਗਾ ਕਿ ਭਗਤ ਨਾਮ ਦੇਵ ਜੀ ਰੱਬ ਨਾਲ ਰੰਗੀ ਹੋਈ ਰੂਹ ਹੈ ਤਾਂ ਉਨ੍ਹਾਂ ਦੇ ਮਨ ਵਿੱਚ ਨਾਮ ਦੇਵ ਜੀ ਨੂੰ ਮਿਲਣ ਦਾ ਚਾਉ ਪੈਦਾ ਹੋ ਗਿਆ। ਭਗਤ ਜੀ ਨਾਮ ਦੇਵ ਜੀ ਨੂੰ ਮਿਲਣ ਪਹੁੰਚ ਗਏ। ਜਦ ਉਹ ਪਹੁੰਚੇ ਤਾਂ ਉਸ ਸਮੇਂ ਨਾਮ ਦੇਵ ਜੀ ਕੱਪੜੇ ਰੰਗ ਰਹੇ ਸਨ। ਤ੍ਰਿਲੋਚਨ ਜੀ ਦੇਖ ਕੇ ਹੈਰਾਨ ਰਹਿ ਗਏ ਕਿ ਮੈਂ ਨਾਮ ਦੇਵ ਬਾਰੇ ਕੁਝ ਹੋਰ ਸੁਣਿਆ ਸੀ ਪਰ ਇਥੇ ਦੇਖਣ ਨੂੰ ਤਾਂ ਕੁਝ ਹੋਰ ਹੀ ਮਿਲਿਆ ਹੈ। ਖ਼ੈਰ ਉਨ੍ਹਾਂ ਨਾਮ ਦੇਵ ਜੀ ਨੂੰ ਜਾ ਕੇ ਉਸ ਸਮੇਂ ਦੇ ਹਿਸਾਬ ਮੁਤਾਬਿਕ ਰਾਮ ਰਾਮ ਬੁਲਾਈ। ਨਾਮ ਦੇਵ ਜੀ ਨੇ ਆਉ ਭਗਤ ਕੀਤੀ। ਵਿਚਾਰਾਂ ਕਰਦਿਆਂ ਤ੍ਰਿਲੋਚਨ ਜੀ ਨੇ ਪੁੱਛਿਆ ਕਿ ਮੈਂ ਤਾਂ ਸੁਣਿਆ ਸੀ ਤੁਸੀਂ ਅੱਠੇ ਪਹਿਰ ਪ੍ਰਭੂ ਦੇ ਨਾਮ ਵਿੱਚ ਰੰਗੇ ਰਹਿੰਦੇ ਹੋ ਪਰ ਤੁਸੀਂ ਤਾਂ ਮਾਇਆ ਦੇ ਮੋਹ ਵਿੱਚ ਗ਼ਲਤਾਨ ਹੋ।(ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਪੰਨਾ- ੧੨੭੫-੭੬) ਨਾਮ ਦੇਵ ਜੀ ਨੇ ਉੱਤਰ ਦਿੱਤਾ ਮੈਂ ਕੰਮ ਹੱਥਾਂ ਪੈਰਾਂ ਨਾਲ ਕਰਦਾ ਹਾਂ ਅਤੇ ਪ੍ਰਭੂ ਨੂੰ ਚਿੱਤ ਵਿੱਚ ਟਿੱਕਾ ਕਿ ਰੱਖਦਾ ਹਾਂ। (ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376} ਤ੍ਰਿਲੋਚਨ ਜੀ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ।
ਨਾਮ ਦੇਵ ਜੀ ਨੇ ਉਦਾਹਰਣਾਂ ਦੇ ਕੇ ਸਮਝਾਇਆਂ ਕਿ ਹੇ! ਤ੍ਰਿਲੋਚਨ ਸੁਣੋ ਜਿਵੇਂ –
੧. ਬੱਚੇ ਕਾਗਜ਼ ਦੀ ਗੁੱਡੀ ਬਣਾ ਕੇ ਆਕਾਸ਼ ਉੱਪਰ ਉਡਾਉਂਦੇ ਹਨ ਤਾਂ ਉਹ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੇ ਹਨ ਪਰ ਉਨ੍ਹਾਂ ਦਾ ਧਿਆਨ ਪਤੰਗ ਦੀ ਡੋਰ ਵਿੱਚ ਹੁੰਦਾ ਹੈ।
੨. ਸੁਨਿਆਰਾ ਸੋਨੇ ਦੇ ਗਹਿਣੇ ਘੜਦੇ ਸਮੇਂ ਗਾਹਕ ਨਾਲ ਗੱਲਾਂ ਵੀ ਕਰੀ ਜਾਂਦਾ ਹੈ ਪਰ ਉਸ ਦਾ ਧਿਆਨ ਸੋਨੇ ਉੱਪਰ ਕਲਾਕਾਰੀ ਕਰਨ ਵਿੱਚ ਹੁੰਦਾ ਹੈ।
੩. ਮੁਟਿਆਰਾਂ ਕਿਸੇ ਝਰਨੇ/ ਖੂਹ ਤੋਂ ਘੜੇ ਵਿੱਚ ਪਾਣੀ ਭਰ ਕੇ ਸਿਰ ਉੱਪਰ ਚੁੱਕ ਕਿ ਲਿਆਉਂਦੇ ਸਮੇਂ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੀਆਂ ਹਨ ਪਰ ਧਿਆਨ ਅਪਣੇ ਘੜੇ ਵਿੱਚ ਟਿਕਾਈ ਰੱਖਦੀਆਂ ਹਨ।
੪. ਜ਼ਿਮੀਂਦਾਰ ਗਊਆਂ ਨੂੰ ਚਰਾਉਣ ਲਈ ਉਸ ਘਰ ਵਿੱਚੋਂ ਛੱਡਦਾ ਹੈ ਜਿਸ ਦੇ ਦਸ ਦਰਵਾਜ਼ੇ ਹਨ ਅਤੇ ਗਊਆਂ ਪੰਜ ਕੋਹ ਦੀ ਦੂਰੀ ਤੇ ਚੁਗਦੀਆਂ ਵੀ ਧਿਆਨ ਅਪਣੇ ਵੱਛੜੇ ਵਿੱਚ ਹੀ ਰੱਖਦੀਆਂ ਹਨ।
੫. ਮਾਤਾ ਅਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰਦੀ ਹੋਈ ਵੀ ਧਿਆਨ ਬੱਚੇ ਵਿੱਚ ਰੱਖਦੀ ਹੈ ਅਤੇ ਉਸਦੇ ਪੰਘੂੜੇ ਨੂੰ ਹਿਲਾਉਂਦੀ ਰਹਿੰਦੀ ਹੈ।
ਠੀਕ ਇਸੇ ਤਰ੍ਹਾਂ ਮਨ ਨੂੰ ਪ੍ਰਭੂ ਨਾਲ ਜੋੜ ਕੇ ਰੱਖਣਾ ਹੈ ਅਤੇ ਕੰਮ ਹੱਥਾਂ ਪੈਰਾਂ ਨਾਲ ਕਰਨਾ ਹੈ।
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}
ਇਸ ਤਰ੍ਹਾਂ ਭਗਤ ਤ੍ਰਿਲੋਚਨ ਜੀ ਦੀ ਪੂਰੀ ਤਸੱਲੀ ਹੋ ਗਈ।
ਪ੍ਰਸ਼ਨ ੧. ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਕਿਉਂ ਮਿਲਣ ਗਏ?
ਪ੍ਰਸ਼ਨ ੨. ਭਗਤ ਤ੍ਰਿਲੋਚਨ ਜੀ ਜਦ ਭਗਤ ਨਾਮ ਜੀ ਕੋਲ ਪਹੁੰਚੇ ਤਾਂ ਉਹ ਕੀ ਕਰ ਰਹੇ ਸਨ?
ਪ੍ਰਸ਼ਨ ੩. ਭਗਤ ਤ੍ਰਿਲੋਚਨ ਜੀ ਨੇ ਨਾਮ ਦੇਵ ਜੀ ਵੱਲ ਦੇਖ ਕੇ ਕੀ ਕਿਹਾ?
ਪ੍ਰਸ਼ਨ ੪. ਭਗਤ ਤ੍ਰਿਲੋਚਨ ਜੀ ਦੇ ਪ੍ਰਸ਼ਨ ਦਾ ਨਾਮ ਦੇਵ ਜੀ ਨੇ ਕੀ ਉੱਤਰ ਦਿੱਤਾ ਸੀ?
ਖਾਲੀ ਥਾਂ ਭਰੋ –
ੳ. ਭਗਤ ਨਾਮ ਦੇਵ ਜੀ ——- ਨਾਲ ਰੰਗੀ ਹੋਈ ਰੂਹ ਸੀ।
ਅ. ਤ੍ਰਿਲੋਚਨ ਜੀ ——- ਨੂੰ ਦੇਖ ਕੇ ਹੈਰਾਨ ਰਹਿ ਗਏ।
ੲ. ———ਧਿਆਨ ਸੋਨੇ ਉੱਪਰ ਕਲਾਕਾਰੀ ਕਰਨ ਵਿੱਚ ਹੁੰਦਾ ਹੈ।
ਸ. ਮਾਤਾ ਅਪਣੇ ਬੱਚੇ ਨੂੰ ———-ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰਦੀ ਹੋਈ ਵੀ ——— ਬੱਚੇ ਵਿੱਚ ਰੱਖਦੀ ਹੈ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਗੁਰਬਾਣੀ ਵਿੱਚ ਪਾਠ ਕਰਦੇ ਸਮੇਂ ਸਾਨੂੰ ਸਿਰਲੇਖ ਦੇ ਪੈਰੀਂ ਲਟਕਵੇਂ ਅੰਕ ਨਜ਼ਰੀਂ ਪੈਂਦੇ ਹਨ। ਇਹਨਾਂ ਅੰਕਾਂ ਬਾਬਤ ਬੋਧ ਬਹੁਤ ਘੱਟ ਕਰਵਾਇਆ ਗਿਆ ਹੈ, ਇਸ ਸੰਬੰਧ ਵਿੱਚ ਕੇਵਲ ਸ਼ਬਦਾਰਥ ਵਿੱਚ ਅਤੇ ਪ੍ਰੋ.ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਲੋੜੀਂਦੀ ਜਾਣਕਾਰੀ ਦਿੱਤੀ ਹੈ। ਆਮ ਸਿੱਖ-ਸੰਗਤਾਂ, ਇਸ ਬਾਬਤ ਇਲਮ ਨਾ ਹੋਣ ਕਾਰਣ, ਜ਼ਵਾਬ ਦੇਣ ਤੋਂ ਅਸਮੱਰਥ ਰਹਿੰਦੇ ਹਨ। ਇਸ ਕਰਕੇ ਅਸਾਂ ਇਹ ਨਿਮਾਣਾ ਜਿਹਾ ਯਤਨ ਗੁਰੂ ਆਸਰੇ ਕਰਨ ਦਾ ਸੰਕਲਪ ਬਣਾਇਆ ਹੈ, ਕਿ ਕਿਉਂ ਨਾ ਉਕਤ ਅੰਕਾਂ (ਹਿੰਦਸਿਆਂ) ਬਾਰੇ, ਤਰਤੀਬ-ਬਾਰ ਜਾਣਕਾਰੀ ਜੱਗਿਆਸੂਆਂ ਨਾਲ ਸਾਂਝੀ ਕੀਤੀ ਜਾਏ। ਉਕਤ ਅੰਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ‘੩੮’ ਕੁ ਵਾਰ ਵੱਖ-ਵੱਖ ਰਾਗਾਂ ਵਿੱਚ ਆਏ ਹਨ। ਸੱਭ ਤੋਂ ਪਹਿਲਾਂ ਇਹ ਲਟਕਵੇਂ ਅੰਕ ਪੰਨਾ ੨੦੪ ਤੋਂ ਸ਼ੁਰੂ ਹੋ ਕੇ ਪੰਨਾ ੨੪੮ ਤੱਕ ਚਲਦੇ ਹਨ :੧. “ਰਾਗ ਗਉੜੀ ਪੂਰਬੀ੧ ਮਹਲਾ ੫” “ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ……..(ਪੰ:੨੦੪)੨. “ਗਉੜੀ੨ ਮਹਲਾ ੫॥“ “ਅਉਧ ਘਟੈ ਦਿਨਸੁ ਰੈਨਾਰੇ……………….(ਪੰ:੨੦੫)੩. “ਗਉੜੀ੩ ਮਹਲਾ ੫॥“ “ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥………(ਪੰ:੨੦੬)ਉਪਰੋਕਤ ਤਿੰਨ ਵਾਰਤਕ ਤੁਕਾਂ ਵਿੱਚ ਅੰਕ ੧, ੨, ੩ ਆਏ ਹਨ, ਇਹਨਾ ਦਾ ਭਾਵ ਹੈ ਕਿ ਜੋ ਅੰਕ ਜਿਸ ਸ਼ਬਦ ਦੇ ਸਿਰਲੇਖ ਹੇਠਾਂ ਆਇਆ ਹੈ, ਜੋ ਗਿਣਤੀ, ਸੰਬੰਧਤ ਅੰਕ ਦਰਸਾਉਂਦਾ ਹੈ, ਉਸ ਗਿਣਤੀ ਅਨੁਸਾਰ, ਬੋਧ ਕਰਾਏ ਘਰ ਵਿੱਚ ਉਸ ਸ਼ਬਦ ਨੂੰ ਗਾਉਣਾ ਹੈ। ਕੁੱਝ ਸੱਜਣ ਸੰਬੰਧਤ ਅੰਕਾਂ ਨੂੰ ਸ਼ਬਦਾਂ ਦੀ ਗਿਣਤੀ-ਬੋਧਕ ਮੰਨਦੇ ਹਨ, ਪਰ ਇਸ ਤਰਾਂ ਗਿਣਤੀ ਕਿਸੇ ਪ੍ਰਕਾਰ ਭੀ ਦਰੁਸੱਤ ਨਹੀਂ ਬੈਠਦੀ। ਇਹ ਅੰਕ ਕੇਵਲ ‘ਘਰਾਂ’ ਦੇ ਹੀ ਸੂਚਕ ਹਨ; ਕਿਉਂਕਿ ਗਉੜੀ ਰਾਗ ਵਿਸਥਾਰ ਪੱਖ ਤੋਂ ਸੱਭ ਰਾਗਾਂ ਤੋਂ ਬਡੇਰਾ ਰਾਗ ਹੈ, ਪਰ ਇਸ ਵਿੱਚ ਕਿਸੇ ’ਘਰ’ ਵਿੱਚ ਗਾਉਣ ਦੀ ਹਦਾਇਤ ਨਹੀਂ ਮਿਲਦੀ। ਕੇਵਲ ੨੦੩ ਪੰਨੇ ਉਪੱਰ ‘ਰਹੋਏ ਕੇ’ ਵਿੱਚ ਗਾਉਣ ਸੰਬੰਧੀ ਸੂਚਨਾ ਹੈ, ਪਰ ਵੱਖਰੇ ਤੌਰ ‘ਤੇ ‘ਘਰ’ ਵਿੱਚ ਗਾਉਣ ਸੰਬੰਧੀ ਸੂਚਨਾ ਨਹੀਂ, ਇਸ ਕਰਕੇ ਇਹ ਅੰਕ ਕੇਵਲ ‘ਘਰ’ਦੀ ਗਿਣਤੀ ਬੋਧਕ ਹੀ ਹਨ।‘ਘਰ’ ਦਾ ਭਾਵ ਹੈ ਕਿ ਸੰਬੰਧਤ ਰਾਗ ਦੇ ਸਰਗਮ ਪਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਉਕਤ ਲਟਕਵੇਂ ਅੰਕਾਂ ਨੂੰ ਪਾਠ ਕਰਦੇ ਸਮੇਂ ਉਚਾਰਣ ਦਾ ਭਾਗ ਬਨਾਉਣ ਦਾ ਵਿਧਾਨ ਨਹੀਂ ਹੈ, ਹਾਂ ਜੋ ਘਰ ਦੇ ਅੱਗੇ ਅੰਕ ‘੧ ਤੋਂ ੧੭’ ਤੱਕ ਆਉਂਦੇ ਹਨ ਤਾਂ ਉਚਾਰਣਾ ਜ਼ਰੂਰੀ ਹੈ।੪.”ਗਉੜੀ੪ ਮਹਲਾ ੫॥“ “ ਤੁਝ ਬਿਨੁ ਕਵਨੁ ਹਮਾਰਾ॥………(ਪੰ:੨੦੬)੫.”ਗਉੜੀ੫ ਮਹਲਾ ੫॥“ “ਦਇਆ ਮਇਆ ਕਰਿ ਪ੍ਰਾਨਪਤਿ ਮੋਰੈ…….(ਪੰ:੨੦੮)੬. “ਗਉੜੀ੬ ਮਹਲਾ ੫॥“ “ਪਾਰਬ੍ਰਹਮ ਪੂਰਨ ਪਰਮੇਸੁਰ……………..(ਪੰ:੨੦੯)੭. “ਰਾਗੁ ਗਉੜੀ੧ ਪੂਰਬੀ ਮਹਲਾ ੫॥“ “ਹਰਿ ਹਰਿ ਕਬਹੂ………….(ਪੰ ੨੧੦)੮. “ਰਾਗੁ ਗਉੜੀ ਚੇਤੀ੧ ਮਹਲਾ ੫” “ਸੁਖੁ ਨਾਹੀ ਰੇ ਹਰਿ ਭਗਤਿ ਬਿਨਾ…….(ਪੰ:੨੧੦)੯. “ਗਉੜੀ੨ ਮਹਲਾ ੫॥ “ਜਾ ਕਉ ਬਿਸਰੈ ਰਾਮ ਨਾਮ………………(ਪੰ:੨੧੨)੧੦. “ਗਉੜੀ੩ ਮਹਲਾ ੫॥“ “ਮੋਹਿ ਦਾਸਰੋ ਠਾਕੁਰ ਕੋ……………..(ਪੰ:੨੧੨)੧੧. “ਗਉੜੀ ਪੂਰਬੀ੪ ਮਹਲਾ ੫॥“ “ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ……(ਪੰ:੨੧੨)੧੨. “ਰਾਗੁ ਗਉੜੀ ਮਾਲਾ੧ ਮਹਲਾ ੫” “ਪਾਇਓ ਬਾਲ ਬੁਧਿ ਸੁਖੁ ਰੇ…..(ਪੰ:੨੧੪)੧੩. “ਗਉੜੀ ਮਾਲਾ੨ ਮਹਲਾ ੫॥“ “ਪਾਇਆ ਲਾਲੁ ਰਤਨੁ ਮਨਿ ਪਾਇਆ”…….(ਪੰ:੨੧੫)੧੪. “ਰਾਗੁ ਗਉੜੀ ਮਾਝ੧ ਮਹਲਾ ੫ “ “ਦਨਿ ਦਇਆਲ ਦਮੋਦਰ ਰਾਇਆ ਜੀਉ….(ਪੰ:੨੧੬)੧੫. “ਰਾਗੁ ਗਉੜੀ ਮਾਝ੨ ਮਹਲਾ ੫ “ “ਤੂੰ ਮੇਰਾ ਬਹੁ ਮਾਣੁ ਕਰਤੇ…………..(ਪੰ:੨੧੭)੧੬. “ਰਾਗੁ ਗਉੜੀ੧ ਛੰਤ ਮਹਲਾ ੫ “ “ਮੇਰੈ ਮਨਿ ਬੈਰਾਗੁ ਭਇਆ ਜੀਉ……..(ਪੰ:੨੪੭)੧੭. “ਗਉੜੀ੨ ਮਹਲਾ ੫॥“ “ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ…………(ਪੰ:੨੪੮)੧੮. “ਗਉੜੀ੩ ਮਹਲਾ ੫॥ “ਪਤਿਤ ਅਸੰਖ ਪੁਨੀਤ ਕਰਿ……………….(ਪੰ:੨੪੮)ਉਪਰੋਕਤ ਕ੍ਰਮ-ਵਾਰ ਲਟਕਵੇਂ ਅੰਕ ਘਰ ਦੇ ਸੂਚਕ ਵਜ਼ੋਂ ਆਏ ਹਨ, ਜਿੱਥੇ ਰਾਗ ਦੀ ਕਿਸਮ ਬਦਲਦੀ ਹੈ, ਉਥੇ ਅੰਕ ਭੀ ਬਦਲਦਾ ਹੈ।੧੯. “ਗਉੜੀ ਕਬੀਰ ਜੀ ਪੰਚਪਦੇ੨ ॥“ “ਜਿਉ ਜਲ ਛੋਡਿ ਬਾਹਰਿ ਭਇਓ ਮਨਾ॥…..(ਪੰ:੩੨੬)ਉਕਤ ਵਾਰਤਕ ਵਿੱਚ ਪੰਚਪਦੇ ਹੇਠ ਆਏ ਅੰਕ ਨੂੰ ਸ਼ਬਦਾਰਥੀ ਵਿਦਵਾਨਾਂ ਨੇ ਪੰਚਪਦੇ ਦਾ ਗਿਣਤੀ-ਬੋਧਕ ਦੱਸਿਆ ਹੈ। ਪਰ ਗਿਣਤੀ ਠੀਕ ਨਹੀਂ ਬੈਠਦੀ। ਕੁੱਝ ਲਿਖਤੀ ਬੀੜਾਂ ਵਿੱਚ ਇਹ ਅੰਕ ਨਹੀਂ ਹੈ।੨੦. “ਗਉੜੀ ਕਬੀਰ ਜੀ ਤਿਪਦੇ ਚਾਰਤੁਕੇ੨ ॥“ “ਜਮ ਤੇ ਉਲਟਿ ਭਏ ਹੈ ਰਾਮ॥……..(ਪੰ:੩੨੬)ਇਸ ਵਾਰਤਕ ਦੇ ਵਿੱਚ ਚਾਰਤੁਕੇ ਹੇਠ ਆਏ ਅੰਕ ਦਾ ਭਾਵ ਹੈ ਕਿ ਇਸ ਤੋਂ ਅਗਾਂਹ ਚਾਰ-ਤੁਕਿਆਂ ਵਾਲੇ ਦੋ ਸ਼ਬਦ ਆਉਣੇ ਹਨ।੨੧. “ਗਉੜੀ ਕਬੀਰ ਜੀ ਤਿਪਦੇ੧੪ ॥“ “ਕੰਚਨ ਸਿਉ ਪਾਈਐ ਨਹੀ ਤੋਲਿ॥…………..(ਪੰ:੩੨੭)ਅੰਕ ੧੪ ਗਿਣਤੀ ਬੋਧਕ ਹੈ, ਇਸ ਤੋਂ ਅਗਾਂਹ ੧੪ ਤਿਪਦਿਆਂ ਵਾਲੇ ਸ਼ਬਦ ਆਉਣ ਵੱਲ ਸੰਕੇਤ ਕਰਦਾ ਹੈ।੨੨. “ਗਉੜੀ ਕਬੀਰ ਜੀ ਦੁਪਦੇ੨॥“ “ਨਾ ਮੈ ਜੋਗ ਧਿਆਨ ਚਿਤੁ ਲਾਇਆ”………….(ਪੰ:੩੨੯)ਦੁਪਦੇ ਹੇਠ ਗਿਣਤੀ-ਬੋਧਕ ਅੰਕ ਅਗਾਂਹ ਦੋ ਦੁਪਦੇ ਆਉਣ ਨੂੰ ਦਰਸਾਉਂਦਾ ਹੈ।੨੩. “ਰਾਗੁ ਗਉੜੀ ਬੈਰਾਗਣਿ੧ ਕਬੀਰ ਜੀ” “ਜੀਵਤ ਪਿਤਰ ਨ ਮਾਨੈ ਕੋਊ……..(ਪੰ:੩੩੨)ਇਹ ਅੰਕ ਭੀ ਘਰ ਦਾ ਸੂਚਕ ਜਾਪਦਾ ਹੈ, ਉਂਜ ਹੱਥ-ਲਿਖਤੀ ਬੀੜਾਂ ਵਿੱਚ ਇਹ ਅੰਕ ਨਹੀਂ ਹੈ।੨੪. “ਗਉੜੀ ਬੈਰਾਗਣਿ ਤਿਪਦੇ੩ ॥“ “ਉਲਟਤ ਪਵਨ ਚਕ੍ਰ ਖਟੁ ਭੇਦੇ…………(ਪੰ:੩੩੩)੨੫. “ਗਉੜੀ੨ ॥“ “ਪਾਪੁ ਪੁੰਨੁ ਦੁਇ ਬੈਲ ਬਿਸਾਏ………………(ਪੰ:੩੩੩)੨੬. “ਗਉੜੀ੩ ਪੰਚਪਦਾ॥“ “ਪੇਵਕੜੈ ਦਿਨ ਚਾਰਿ ਹੈ……………..(ਪੰ:੩੩੩)੨੭. “ਗਉੜੀ੨ ॥“ “ਜੋਗੀ ਕਹਹਿ ਜੋਗ ਭਲ ਮੀਠਾ”………………..(ਪੰ:੩੩੪)੨੮. “ਰਾਗੁ ਗਉੜੀ ਪੂਰਬੀ੧ ਕਬੀਰ ਜੀ॥“ “ਜਹ ਕਛੁ ਅਹਾ ਤਹਾ ਕਿਛੁ ਨਾਹੀ………(ਪੰ:੩੩੪)੨੯. “ਗਉੜੀ੮ ॥“ “ਪਾਨੀ ਮੈਲਾ ਮਾਟੀ ਗੋਰੀ”…………………(ਪੰ:੩੩੬)ਕ੍ਰਮ-ਵਾਰ, ਨੰਬਰ ੨੪ ਤੋਂ ਲੈ ਕੇ ੨੯ ਤੱਕ ਲਟਕਵੇਂ ਅੰਕ ਘਰ ਦੇ ਸੂਚਕ ਹਨ,ਜਿਵੇਂ ਕਿ ਇਸ ਤੋਂ ਅਗਾਂਹ ਪਰਤੱਖ ਤੌਰ ‘ਤੇ ਸਿਰਲੇਖਾਂ ਅੱਗੇ ‘ਗਉੜੀ ੯’,’ਗਉੜੀ ੧੧’, ‘ਗਉੜੀ ੧੨’, ‘ਗਉੜੀ ੧੩’ ਆਏ ਹਨ। ੩੦. “ਗਉੜੀ੫ ॥“ “ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ……….(ਪੰ:੩੩੮)ਇਹ ਅੰਕ ਗਿਣਤੀ-ਬੋਧਕ ਹੋਣ ਕਾਰਣ ਇਹ ਦਰਸਾਉਂਦਾ ਹੈ ਕਿ, ਇਸ ਤੋਂ ਅੱਗੇ ਭਗਤ ਕਬੀਰ ਜੀ ਦੇ ਪੰਜ ਸ਼ਬਦ ਹੋਰ ਆਉਣੇ ਹਨ।੩੧. “ਆਸਾ ਮਹਲਾ ੧ ਪੰਚਪਦੇ੬ ॥“ “ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ”………..(ਪੰ:੩੫੪)੩੨. “ਆਸਾ ਮਹਲਾ ੧ ਪੰਚਪਦੇ੨ ॥“ “ਮੋਹੁ ਕੁਟੰਬੁ ਮੋਹੁ ਸਭ ਕਾਰ”……………(ਪੰ:੩੫੬)੩੩. “ਆਸਾ ਮਹਲਾ ੧ ਚਉਪਦੇ੪ ॥“ “ਵਿਦਿਆ ਵੀਚਾਰੀ ਤਾਂ ਪਰਉਪਕਾਰੀ………(ਪੰ:੩੫੬)੩੪. “ਆਸਾ ਮਹਲਾ ੩ ਪੰਚਪਦੇ੨ ॥“ “ਸਬਦਿ ਮਰੈ ਤਿਸੁ ਸਦਾ ਅਨੰਦ॥………….(ਪੰ:੩੬੪)ਨੰਬਰ ੩੧ ਵਿੱਚ ਆਏ ਅੰਕ ਦਾ ਭਾਵ ਇਸ ਤੋਂ ਅਗਾਂਹ ਛੇ ਪੰਚਪਦਿਆਂ ਵਾਲੇ ਸ਼ਬਦ ਹਨ। ਨੰ:੩੨ ਵਿੱਚ ਅੰਕ ੨ ਪੰਚਪਦਿਆਂ ਵਾਲੇ ਦੋ ਸ਼ਬਦਾਂ ਵੱਲ ਸੰਕੇਤ ਕਰਦਾ ਹੈ। ਨੰ:੩੩ ਵਿੱਚ ਅੰਕ ੪, ਚਾਰ ਚਉਪਦਿਆਂ ਵਾਲੇ ਸ਼ਬਦ ਆਉਣ ਵੱਲ ਸੰਕੇਤ ਕਰਦਾ ਹੈ। ਨੰ:੩੪ ਵਿੱਚ ਅੰਕ ੨ ਨੂੰ ਭੀ ਇਸੇ ਤਰਾਂ ਹੀ ਸਮਝਿਆ ਜਾਵੇ।੩੫. “ਰਾਗੁ ਆਸਾ ਘਰ ੮ ਕੇ ਕਾਫੀ੨ ਮਹਲਾ ੪॥“ “ਆਇਆ ਮਰਣੁ ਧੁਰਾਹੁ…………(ਪੰ:੩੬੯)ਕਾਫੀ ਪਦ ਹੇਠਾਂ ਆਇਆ ਅੰਕ ੨ ਇਹ ਦਸਦਾ ਹੈ ਕਿ, ਇਹ ਸ਼ਬਦ ਅਤੇ ਅਗਲੇਰਾ ਸ਼ਬਦ ਕਾਫੀ ਨਾਲ ਮਿਲਾ ਕੇ ਗਾਉਣਾ ਹੈ।੩੬. “ਆਸਾ ਮਹਲਾ ੫॥ਪੰਚਪਦੇ੩ ॥“ “ਪ੍ਰਥਮੇ ਤੇਰੀ ਨੀਕੀ ਜਾਤਿ॥……………….(ਪੰ: ੩੬੯)੩੭. “ਆਸਾ ਮਹਲਾ ੫ ਪੰਚਪਦਾ੧ ॥“ “ਜਿਹ ਪੈਡੈ ਲੂਟੀ ਪਨਿਹਾਰੀ”………….(ਪੰ:੩੯੩)ਨੰਬਰ ੩੬ ਅਤੇ ੩੭ ਵਿੱਚ ਆਏ ਅੰਕ ਗਿਣਤੀ-ਬੋਧਕ ਹਨ,੩ ਦਾ ਭਾਵ ਅਗਾਂਹ ਤਿੰਨ ਪੰਚਪਦੇ ਅਤੇ ੧ ਦਾ ਭਾਵ ਇੱਕ ਪੰਚਪਦਾ ਹੈ।੩੮. “ਪ੍ਰਭਾਤੀ ਮਹਲਾ੫ ੩ ॥“ “ਜੋ ਤੇਰੀ ਸਰਣਾਈ ਹਰਿ ਜੀਉ………………… (ਪੰ:੧੩੩੩)‘ਮਹਲਾ’ ਸਿਰਲੇਖ ਹੇਠ ਆਇਆ ਅੰਕ ਮੌਜੂਦਾ ਛਾਪੇ ਦੀਆਂ ਬੀੜਾਂ ਵਿੱਚ ਨਹੀਂ ਹੈ, ਪਰ ਹੱਥ-ਲਿਖਤੀ ਬੀੜਾਂ ਵਿੱਚ ਇਹ ਲਟਕਵਾਂ ਅੰਕ ਮਿਲਦਾ ਹੈ। ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਬੀੜਾਂ ਵਿੱਚ ਭੀ ਇਹ ਅੰਕ ਮਿਲਦਾ ਹੈ। ਇਸ ਦਾ ਭਾਵ ਹੈ ਕਿ, ਸੰਬੰਧਤ ਸ਼ਬਦ ਤੋਂ ਲੈ ਕੇ ਇਸ ਸੰਗ੍ਰਹਿ ਦੇ ਸਾਰੇ ਸ਼ਬਦ ਘਰ ਪੰਜਵੇਂ ਵਿੱਚ ਗਾਉਣੇ ਹਨ। ਸੰਪ੍ਰਦਾਈ ਸੱਜਣਾਂ ਵੱਲੋਂ ਇਸ ਅੰਕ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਵਾਚਕ ਮੰਨਿਆ ਹੈ ਪਰ ਇਹ ਵੀਚਾਰ ਦਰੁਸੱਤ ਨਹੀਂ।ਭੁੱਲ-ਚੁਕ ਦੀ ਖਿਮਾਂਹਰਜਿੰਦਰ ਸਿੰਘ ‘ਘੜਸਾਣਾ’Khalsasingh.hs@gmail.com
ਜੋ ਤੁਧੁ ਭਾਵੈ ਸਾਈ ਭਲੀ ਕਾਰ ॥( ਸਾਈ- ਉਹੀ) ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥(ਸਾਂਈ- ਰੱਬ) ਡਡਾ ਡਰ ਉਪਜੇ ਡਰੁ ਜਾਈ ॥( ਡ-ਅੱਖਰ) ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥(ਡੱਡਾ- ਅੱਖਰ) ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ। ( ਡੱਡਾਂ – ਬਹੁਤੇ ਡੱਡੂ) ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ। ( ਹਾਥੀ- ਜਾਨਵਰ) ਸੰਸਾਰ ਸਾਗਰ ਤੇ ਕਢੁ ਦੇ ਹਾਥੀ( ਹਾਥੀਂ- ਹੱਥਾਂ ਨਾਲ) ਜਉ ਤੁਮ ਦੀਵਰਾ ਤਉ ਹਮ ਬਾਤੀ ॥( ਬਾਤੀ- ਦੀਵੇ ਦੀ ਬੱਤੀ) ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ। ( ਬਾਤੀਂ- ਗੱਲਾਂ ਬਾਂਤਾਂ) ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ। ( ਨਾਂਈ- ਨਾਮ ਕਰਕੇ) ਲਉਕੀ ਅਠਸਠਿ ਤੀਰਥ ਨ੍ਹਾਈ। (ਨਾਈ- ਨਹਾਉਣਾ) ਨਾਈ ਉਧਰਿਓ ਸੈਨੁ ਸੇਵ। ( ਨਾਈ- ਜਾਤ) ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥( ਨ੍ਹਾਈ- ਨਹਾਉਣਾ) ਜਿਉ ਸੁਪਨੈ ਹੋਇ ਬੈਸਤ ਰਾਜਾ ॥( ਰਾਜਾ- ਬਾਦਸ਼ਾਹ) ਹਰਿ ਜੀਉ ਤੇਰੀ ਦਾਤੀ ਰਾਜਾ ॥( ਰਾਜਾਂ- ਰੱਜਣਾ) ਅਬ ਕਹੁ ਰਾਮ ਕਵਨ ਗਤਿ ਮੋਰੀ। ( ਮੋਰੀ- ਮੇਰੀ) ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥( ਮੋਰੀਂ- ਮੋਰਾਂ ਨੇ)
ਸ਼ਬਦ ਅਰਥ ਉਚਾਰਨ ਹਾਥੀ ਹੱਥਾਂ ਨਾਲ ਹਾਥੀਂ ਹਾਥੀ ਜਾਨਵਰ ਹਾਥੀ ਵਡਭਾਗੀ ਵਡੇਭਾਗਾਂ ਵਾਲਾ ਵਡਭਾਗੀ ਵਡਭਾਗੀ ਵਡੇਭਾਗਾ ਨਾਲ ਵਡਭਾਗੀਂ ਗੁਰਸਿਖੀ ਗੁਰੂ ਦੀ ਸਿੱਖਿਆ ਗੁਰਸਿੱਖੀ ਗੁਰਸਿਖੀ ਗੁਰਸਿੱਖਾਂ ਨੇ ਗੁਰਸਿੱਖੀਂ ਰਾਤੀ ਰੱਤੀ ਹੋਈ ਰਾਤੀ ਰਾਤੀ ਰਾਤਾਂ ਰਾਤੀਂ ਦੇਖਾ (ਭੂਤਕਾਲ) ਮੈਂ ਦੇਖ ਲਿਆ ਦੇਖਾ ਦੇਖਾ (ਵਰਤਮਾਨ) ਮੈਂ ਦੇਖਦਾ ਹਾਂ ਦੇਖਾਂ ਗਾਉ (ਅਨਯ ਪੁ:) ਤੁਸੀ ਗਾਉ ਗਾਉ ਗਾਉ (ਉੱਤਮ ਪੁ:) ਮੈਂ ਗਾਵਾਂ ਗਾਉਂ ਦੇਉ ਦੇਵਤਾ ਦੇਓ ਦੇਉ ਮੈਂ ਦੇਵਾਂ ਦੇਉਂ ਠਾਢਾ ਸੀਤਲ ਠਾਂਢਾ ਠਾਢਾ ਸਹਾਰਾ ਠਾਢਾ
ਜੇ ਕਰ ਸ਼ਬਦ ਦੇ ਆਖਰੀ ਅੱਖਰ ਨੂੰ ਕੰਨਾ ਲੱਗਾ ਹੈ ਅਤੇ ਉਹ ਬਹੁ ਵਚਨ ਹੈ ਤਾਂ ਉਚਾਰਨ ਬਿੰਦੇ ਸਾਹਿਤ ਹੋਵੇਗਾ – ਭੁਖਿਆ – ਭੁੱਖਿਆਂ ਪੁਰੀਆ – ਪੁਰੀਆਂ ਕੀਟਾ – ਕੀਟਾਂ ਚੋਟਾ- ਚੋਟਾਂ ਪਾਪਾ – ਪਾਪਾਂ ਅਖਰਾ – ਅੱਖਰਾਂ ਕਾਦੀਆ- ਕਾਦੀਆਂ ਰਾਗਾ – ਰਾਗਾਂ ਗੁਰਸਿਖਾ-ਗੁਰਸਿੱਖਾਂ ਬਗਾ- ਬੱਗਾਂ ਸੰਤਾ – ਸੰਤਾਂ ਭਗਤਾ- ਭਗਤਾਂ ਚਗਿਆਈਆ-ਚੰਗਿਆਈਆਂ ਬੁਰਿਆਈਆ- ਬੁਰਿਆਈਆਂ ਵਡਿਆਈਆ-ਵਡਿਆਈਆਂ ਕੇਤੀਆ – ਕੇਤੀਆਂ ਪਡਿਤਾ – ਪਡਿਤਾਂ ਦੇਖਾ – ਦੇਖਾਂ( ਵਰਤਮਾਨ ਕਾਲ) ਜੇ ਸੰਬੋਧਨ ਰੂਪ ਹੋਵੇ ਫਿਰ ਬਿੰਦੇ ਰਹਿਤ ਉਚਾਰਨ ਹੋਵੇਗਾ – ਮੇਰੇ ਸਤਿਗੁਰਾ। ਮੇਰੇ ਸਾਹਿਬਾ। ਪੂਤਾ। ( ਹੇ ਪੁੱਤਰ) ਲੋਕਾ। ( ਹੇ ਲੋਕੋ) ਨਾਨਕਾ। ( ਹੇ ਨਾਨਕ) ਮੇਰੇ ਗੋਵਿੰਦਾ। ਮੇਰੇ ਪ੍ਰੀਤਮਾ। ਸੇਖਾ। ( ਹੇ ਸ਼ੇਖਾ) ਦੇਖਾ। ( ਭੂਤ ਕਾਲ) ਪੰਡਤਾ। ( ਹੇ ਪੰਡਤ) ਭੁੱਲ ਚੁੱਕ ਲਈ ਮੁਆਫ਼ੀ
ਭਗਤ, ਭੁਗਤੁ, ਭਗਤਿ ਨਾਨਕ, ਨਾਨਕੁ, ਨਾਨਕਿ ਹੁਕਮ, ਹੁਕਮੁ, ਹੁਕਮਿ ਮਨ, ਮਨੁ, ਮਨਿ, ਮੰਨਿ ਲਖ, ਲਖੁ, ਲਖਿ ਮਨਮੁਖ, ਮਨਮੁਖੁ, ਮਨਮੁਖਿ ਤਨ, ਤਨੁ, ਤਨਿ ਸਚ, ਸਚੁ, ਸਚਿ ਇਕ ,ਇਕੁ, ਇਕਿ ਤਿਨ, ਤਿਨੁ, ਤਿਨਿ ਮਤ, ਮਤੁ, ਮਤਿ ਧਨ, ਧਨੁ, ਧੰਨੁ ਆਹਰ, ਆਹਰੁ, ਆਹਰਿ ਗਲਵਢ, ਗਲਵਢਿ ਉਪਰੋਕਤ ਸ਼ਬਦ ਦਾ ਉਚਾਰਨ ਸੁਣਨ ਨੂੰ ਤਕਰੀਬਨ ਇੱਕੋ ਜਿਹਾ ਲੱਗਦਾ ਹੈ ਪਰ ਜਿਸ ਤਰਾਂ ਆਪਾ ਦੇਖ ਰਹੇ ਹਾਂ ਕਿ ਸ਼ਬਦਾਂ ਦੀ ਬਣਤਰ ਵਿੱਚ ਫਰਕ ਹੈ ਉਸੇ ਤਰਾਂ ਇਨੇ ਦੇ ਅਰਥਾਂ ਵਿੱਚ ਵੀ ਬਹੁਤ ਫਰਕ ਹੈ। ਸੋ ਜਿੱਥੇ ਉਚਾਰਨ ਦਾ ਧਿਆਨ ਕਰਨਾ ਉੱਥੇ ਨਜ਼ਰ ਅਤੇ ਸੁਰਤ ਦਾ ਟਿਕਾਅ ਵੀ ਬਣਾ ਕੇ ਰੱਖਣਾ ਹੈ। ਭੁੱਲ ਚੁੱਕ ਲਈ ਮੁਆਫ਼ੀ।
ਘ,ਝ,ਢ, ਧ,ਅਤੇ ਭ ਅੱਖਰ ਤੋਂ ਪਹਿਲਾਂ ਅਗਰ ਕੋਈ ਅੱਖਰ ਆ ਜਾਵੇ ਤਾਂ ਇਹ ਆਪਣੇ ਤੋਂ ਪਹਿਲੇ ਅੱਖਰ ਦੀ ਆਵਾਜ਼ ਵਾਂਗ ਬੋਲਦੇ ਹਨ। ਜਿਵੇਂ- ਘਰ ਰਘੁਨਾਥ ਘਾਲ ਲਾਂਘਾ ਘਾਟ ਬਾਘ ਝਰਨਾ ਰੀਝ ਝੱਟ ਸਾਂਝ ਝੱਪਟ ਗਿਰਝ ਢਾਡੀ ਡਾਢੀ ਢਾਕਾ ਕਾਢਾ ਧਾਰਾ ਰਾਧਾ ਧੱਬਾ ਬੱਧਾ ਰਿੱਧੀ ਧਿਰ ਭੋਗੀ ਗੋਭੀ ਭੋਲੀ ਲੋਭੀ ਅਗਰ ਅ ਮੁਕਤਾ ਅਗੇਤਰ ਲੱਗਿਆ ਹੋਵੇ ਤਾਂ ਅਵਾਜ਼ ਮੂਲ ਰੂਪ ਵਿੱਚ ਰਹਿੰਦੀ ਹੈ। ਜਿਵੇਂ- ਅਝੂਝ, ਅਝੰਝ, ਅਢਾਹ, ਅਧੰਧ, ਅਭੰਗ, ਅਭਗਤ, ਅਧਰਮ ਆਦਿ। ਪਰੰਤੂ ਇਸ ਰੂਪ ਵਿੱਚ ਆਵਾਜ਼ ਪਿਛੇਤਰ ਵਾਲੀ ਹੋਵੇਗੀ। ਜਿਵੇਂ- ਅਘ, ਅਧ, ਅਢ, ਆਭਾ ਆਦਿ। ਇੰਨਾਂ ਸ਼ਬਦਾਂ ਦਾ ਉਚਾਰਣ ਅਗੇਤਰ ਲਾ ਕੇ ਕਰਨਾ ਹੈ। ਅ-ਗਮ, ਅ-ਲਖ, ਅ-ਕਲ, ਅ-ਸੁਰ, ਅ-ਚਰ, ਅ-ਮਰ, ਅ-ਚਰਜ, ਅ-ਚਰਜਾ, ਅ-ਪਰਸ, ਅ-ਗੰਨਤ, ਅ-ਗਣਤ, ਅ-ਭਿਆਗਤ, ਲਾ-ਇਤਬਾਰੀ, ਸਾ-ਪਰਵਾਰਿ, ਅ-ਬਿਚਾਰਹਿ।
ਸ਼ਬਦ ਅਰਥ ਉਚਾਰਣ ਸਾਇਰ(ਸੰਸਕ੍ਰਿਤ) ਸਮੁੰਦਰ ਸਾਇਰ ਸਾਇਰ(ਫ਼ਾਰਸੀ) ਕਵੀ ਸ਼ਾਇਰ ਸਾਹ ਸਵਾਸ ਸਾਹ ਸਾਹ ਸ਼ਾਹੂਕਾਰ ਸ਼ਾਹ ਸੇਰੁ ਸੋਲਾ ਛਟਾਂਕ ਸੇਰ ਸੇਰ ਜਾਨਵਰ ਸ਼ੇਰ ਸਹੁ ਸਹਿਣਾ ਸਹੁ ਸਹੁ ਖਸਮ ਸ਼ਹ ਸਰਮ ਮਿਹਨਤ ਸਰਮ ਸਰਮ ਲੱਜਾਂ ਸ਼ਰਮ ਜਨ ਸੇਵਕ ਜਨ ਜਨ(ਫ਼ਾਰਸੀ) ਔਰਤ ਜ਼ਨ
ਸ਼ਬਦ ਅਰਥ ਉਚਾਰਣ ਪਗ ਦਸਤਾਰ ਪੱਗ ਪਗ ਪੈਰ ਪਗ ਖਟ ਛੇ ਖਟ ਖਟ ਖੱਟਣਾ ਖੱਟ ਕਲ ਕੱਲ ਨੂੰ ਕੱਲ੍ਹ ਕਲ ਕਲਯੁਗ ਕਲ ਬੂਝੈ ਬੁਝਾਰਤ ਬੁੱਝੈ ਬੂਝੈ ਬੁਝੈ(ਅੱਗ,ਤ੍ਰਿਸ਼ਨਾ) ਬੁਝੈ ਸਤ ੭(ਗਿਣਤੀ) ਸੱਤ ਸਤੁ ਸੱਚ ਸਤ ਸਦ ਸੱਦਾ ਸੱਦ ਸਦ ਸਦਾ ਸਦ ਮਲ ਪਹਿਲਵਾਨ ਮੱਲ ਮਲ ਮੈਲਾ ਮਲ ਮੁਸਲਾ ਕਪੜਾ,ਵਿਛਾਉਣਾ ਮੁਸੱਲਾ ਮੁਸਲਾ ਮੁਸਲਮਾਨ ਮੁਸਲਾ ਖਤੇ, ਨਿਹਤੇ, ਕੁਹਥੀ, ਕੁਹਥੜੇ,ਮਣਕੜਾ(ਇਹ ਬਿਨ੍ਹਾ ਅੱਧਕ ਤੋਂ ਪੜ੍ਹਣੇ ਹਨ